BREAKING NEWS

image caption:

Date : 2017-12-07 01:16:00 AM

 ਮੁੰਬਈ(ਬਿਊਰੋ)&mdash ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਉਹ ਦੋਵੇਂ ਅਗਲੇ ਹਫਤੇ ਵਿਆਹ ਦੇ ਬੰਧਨ ਬੱਝਣ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਕਾਫੀ ਚਰਚਿਤ ਟੌਪਿਕ ਰਿਹਾ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਜਲਦ ਹੀ ਵਿਆਹ ਵਿਆਹ ਕਰਾਉਣ ਵਾਲੇ ਹਨ। ਇਹ ਅਫਵਾਹ ਇੰਨੀ ਵਧ ਗਈ ਕਿ ਖੁਦ ਅਨੁਸ਼ਕਾ ਸ਼ਰਮਾ ਨੂੰ ਮੀਡੀਆ ਦੇ ਸਾਹਮਣੇ ਆ ਕੇ ਇਸ ਫਰਜੀ ਖਬਰ ਦਾ ਖੰਡਨ ਕਰਨਾ ਪਿਆ। ਉਸ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਇਸ ਬਾਰੇ ਗੱਲ ਕਰਦੇ ਹੋਏ ਕਿਹਾ, ਕਿ ਵਿਆਹ ਦੀਆਂ ਗੱਲਾਂ ਬੇਬੁਨਿਆਦ ਹਨ, ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ।ਦੱਸ ਦੇਈਏ ਕਿ ਇਕ ਨਿਊਜ਼ ਚੈਨਲ ਨੇ ਬੀਤੇ ਬੁੱਧਵਾਰ ਨੂੰ ਇਹ ਖਬਰ ਦਿੱਤੀ ਸੀ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਅਗਲੇ ਹਫਤੇ ਇਟਲੀ 'ਚ ਵਿਆਹ ਕਰਨ ਵਾਲੇ ਹਨ। ਵਿਰਾਟ ਨੂੰ ਸ਼੍ਰੀਲੰਕਾ ਦੇ ਵਨਡੇ ਤੇ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। ਇਸ ਵਜ੍ਹਾ ਕਾਰਨ ਲੋਕਾਂ ਨੇ ਇਸ ਅਫਵਾਹ ਨੂੰ ਸੱਚ ਵੀ ਮੰਨ ਲਿਆ।ਚੈਨਲ ਦੇ ਸੂਤਰਾਂ ਮੁਤਾਬਿਕ ਇਹ ਵੀ ਖਬਰ ਦਿੱਤੀ ਗਈ ਸੀ ਕਿ ਇਟਲੀ ਦੇ ਮਿਲਾਨ 'ਚ 9 ਤੋਂ 11 ਦਸੰਬਰ 'ਚ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਵਾਲੇ ਹਨ। ਇਸ ਖਬਰ ਦੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਚ ਕਾਫੀ ਟਵੀਟ ਹੋਣ ਲੱਗੇ ਤੇ ਇਹ ਟਰੇਂਡਿੰਗ 'ਚ ਆ ਗਿਆ। ਫਿਲਹਾਲ ਵਿਰਾਟ ਸ਼੍ਰੀਲੰਕਾ ਤੇ ਭਾਰਤ 'ਚ ਆਖਰੀ ਟੈਸਟ ਮੈਚ ਡ੍ਰਾ ਖੇਲਣ ਤੋਂ ਬਾਅਦ ਦਿੱਲੀ 'ਚ ਹੈ। ਇਸ 'ਤੇ ਅਜੇ ਤੱਕ ਵਿਰਾਟ ਵਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ।