BREAKING NEWS

image caption:

ਨੇਹਰਾ ਦੇ ਨਾਂ ਬਾਰੇ ਯੁਵਰਾਜ ਵੱਲੋਂ ਖੁਲਾਸਾ

Date : 2017-11-03 07:18:00 AM

ਨਵੀਂ ਦਿੱਲੀ: 18 ਸਾਲ ਦੇ ਲੰਮੇ ਕ੍ਰਿਕਟ ਕਰੀਅਰ ਤੋਂ ਬਾਅਦ ਆਸ਼ੀਸ਼ ਨੇਹਰਾ ਨੇ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ। ਨਿਊਜ਼ੀਲੈਂਡ ਖਿਲਾਫ ਨੇਹਰਾ ਨੇ ਆਪਣਾ ਅੰਤਮ ਟੀ-20 ਮੈਚ ਖੇਡਿਆ। ਸਾਲ 1999 ਵਿੱਚ ਸ੍ਰੀਲੰਕਾ ਖਿਲਾਫ ਆਪਣਾ ਪਹਿਲਾ ਮੈਚ ਖੇਡਣ ਵਾਲੇ ਨਹਿਰਾ ਨੇ 17 ਟੈਸਟ, 120 ਇੱਕ ਦਿਨਾ ਤੇ 27 ਟੀ-20 ਮੈਚ ਖੇਡੇ ਸਨ।

ਉਨ੍ਹਾਂ ਨੂੰ ਅੰਤਮ ਵਿਦਾਈ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਦੇ ਮੈਦਾਨ &lsquoਤੇ ਦਿੱਤੀ ਗਈ। ਇਹ ਵਿਦਾਈ ਕਈ ਗੱਲਾਂ ਕਰ ਕੇ ਯਾਦਗਾਰੀ ਬਣ ਗਈ। ਇੱਕ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਟੀ-20 ਮੈਚ ਜਿੱਤ ਕੇ ਲੜੀ ਵਿੱਚ ਖਾਤਾ ਖੋਲ੍ਹ ਲਿਆ, ਸਾਥੀ ਖਿਡਾਰੀਆਂ ਨੇ ਨੇਹਰਾ ਨੂੰ ਮੋਢਿਆਂ &lsquoਤੇ ਚੁੱਕ ਕੇ ਮੈਦਾਨ ਘੁਮਾਇਆ ਤੇ ਇਸ ਤਰ੍ਹਾਂ ਨੇਹਰਾ ਦੀ ਵਿਦਾਇਗੀ ਯਾਦਗਾਰੀ ਬਣਾ ਦਿੱਤੀ।

ਇਸ ਮੌਕੇ ਜਿੱਥੇ ਕ੍ਰਿਕਟ ਜਗਤ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੇ ਨੇਹਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉੱਥੇ ਹੀ ਫੇਸਬੁੱਕ &lsquoਤੇ ਇੱਕ ਲੰਮਾ ਪੋਸਟ ਲਿਖ ਕੇ ਇਕੱਠਿਆਂ ਖੇਡਦਿਆਂ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ। ਸੌਰਵ ਗਾਂਗੁਲੀ ਵੱਲੋਂ ਨੇਹਰਾ ਦੇ ਰੱਖੇ ਇੱਕ ਨਾਂ ਦਾ ਜ਼ਿਕਰ ਕਰਦਿਆਂ ਯੁਵੀ ਨੇ ਲਿਖਿਆ,&rdquoਸੌਰਵ ਗਾਂਗੁਲੀ ਨੇ ਆਸ਼ੂ ਨੂੰ &lsquoਪੋਪਟ&rsquo ਨਾਂ ਦਿੱਤਾ ਸੀ, ਕਿਉਂਕਿ ਉਹ ਬਹੁਤ ਬੋਲਦਾ ਸੀ। ਜੇ ਤੁਸੀਂ ਆਸ਼ੀਸ਼ ਨੇਹਰਾ ਨਾਲ ਹੋ ਤਾਂ ਤੁਹਾਡਾ ਦਿਨ ਖ਼ਰਾਬ ਨਹੀਂ ਜਾਵੇਗਾ ਤੇ ਇਹ ਬੰਦਾ ਤੁਹਾਨੂੰ ਹਸਾ-ਹਸਾ ਕੇ ਡਿੱਗਣ ਵਾਲਾ ਕਰ ਦੇਵੇਗਾ।&rdquo

ਯੁਵਰਾਜ ਨੇ ਅੱਗੇ ਲਿਖਿਆ ਕਿ ਨੇਹਰਾ ਉਸ ਲਈ ਪ੍ਰੇਰਨਾ ਸਰੋਤ ਹੈ, 38 ਸਾਲ ਦੀ ਉਮਰ ਵਿੱਚ ਨੇਹਰ ਤੇਜ਼ ਗੇਂਦਬਾਜ਼ੀ ਕਰ ਸਕਦਾ ਹੈ ਤਾਂ ਮੈਂ 36 ਸਾਲ ਦੀ ਉਮਰ ਵਿੱਚ ਬੱਲੇਬਾਜ਼ੀ ਨਹੀਂ ਕਰ ਸਕਦਾ..?